Nanaksar Radio
ਠਾਠ ਨਾਨਕਸਰ ਸੰਪ੍ਰਦਾਇ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ, ਜਿਨ੍ਹਾਂ ਨੇ ਘੋਰ ਤਪੱਸਿਆ ਕਰਕੇ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਦੀ ਦੇਹ ਕਰਕੇ ਮੰਨਣ ਵਾਲਾ ਬਚਨ ਪ੍ਰਤੱਖ ਕਰਕੇ ਦੱਸ ਦਿੱਤਾ। ਉਸ ਮਰਿਯਾਦਾ ਨੂੰ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਪ੍ਰਚਾਰਿਆ ਅਤੇ ਉਸ ਮਰਿਯਾਦਾ ਨੂੰ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਨੇ ਆਖਰੀ ਸਵਾਸਾਂ ਤੱਕ ਨਿਭਾਇਆ ਅਤੇ ਬਾਬਾ ਕੁੰਦਨ ਸਿੰਘ ਜੀ ਨਾਲ ਮੁੱਖ ਸਹਿਯੋਗੀ ਦੇ ਤੌਰ ਤੇ, ਬਾਬਾ ਜੀ ਦੀ ਮੌਜੂਦਗੀ ਵਿੱਚ ਅਤੇ ਬਾਬਾ ਜੀ ਦੇ ਗੁਰਪੁਰੀ ਚਲਾਨਾ ਕਰਨ ਤੋਂ ਬਾਅਦ ਧੰਨ ਧੰਨ ਬਾਬਾ ਭਜਨ ਸਿੰਘ ਜੀ (ਵੱਡੇ) ਨੇ ਵੀ ਇਸ ਸੇਵਾ ਨੂੰ ਅਖੀਰਲੇ ਸਵਾਸਾਂ ਤੱਕ ਨਿਭਾਇਆ। ਅੱਜ-ਕਲ੍ਹ ਇਸ ਸੇਵਾ ਨੂੰ ਮੌਜੂਦਾ ਮਹਾਂਪੁਰਖ ਬਾਬਾ ਹਰਭਜਨ ਸਿੰਘ ਜੀ, ਮੁਖੀ ਸੇਵਾਦਾਰ, ਨਾਨਕਸਰ ਕਲੇਰਾਂ ਨਿਭਾ ਰਹੇ ਹਨ ।